简体中文 | 繁體中文 | ਪੰਜਾਬੀ | Español | Français | English ਵਿੱਚ ਅਨੁਵਾਦ ਉਪਲਬਧ ਹੈ
ਵਰਕਸੇਫਬੀਸੀ (WorkSafeBC) ਵਿਖੇ, ਅਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਕਾਮਿਆਂ ਅਤੇ ਰੋਜ਼ਗਾਰਦਾਤਾਵਾਂ ਲਈ ਕੰਮ ਵਾਲੀ ਥਾਂ ਵਿਖੇ ਸਿਹਤ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਦੇ ਹਾਂ। ਭਾਵੇਂ ਤੁਸੀਂ ਕਿਸੇ ਹੋਰ ਦੇਸ਼ ਤੋਂ ਹੋ ਅਤੇ ਬੀ.ਸੀ. ਵਿੱਚ ਅਸਥਾਈ ਤੌਰ 'ਤੇ ਕੰਮ ਕਰ ਰਹੇ ਹੋ, ਵਰਕਸੇਫਬੀਸੀ ਪਹਿਲੇ ਦਿਨ ਤੋਂ ਤੁਹਾਨੂੰ ਬੀ.ਸੀ. ਵਿੱਚ ਦੂਜੇ ਕਾਮਿਆਂ ਦੇ ਸਮਾਨ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨਾਲ ਕਵਰ ਕਰਦਾ ਹੈ।
ਜੇਕਰ ਤੁਹਾਨੂੰ ਬੀ.ਸੀ. ਵਿੱਚ ਕੰਮ ਕਰਦੇ ਸਮੇਂ ਕੰਮ ਨਾਲ ਸਬੰਧਤ ਸੱਟ ਲਗਦੀ ਹੈ ਜਾਂ ਬਿਮਾਰੀ ਹੁੰਦੀ ਹੈ ਅਤੇ ਤੁਸੀਂ ਇਸਦੇ ਕਾਰਨ ਕੰਮ ਤੋਂ ਖੁੰਝ ਜਾਂਦੇ ਹੋ, ਤਾਂ ਤੁਸੀਂ ਇਹ ਸਮਝਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿ ਤੁਹਾਡੇ ਲਈ ਕੀ ਮੁਆਵਜ਼ਾ ਅਤੇ ਸਹਾਇਤਾ ਉਪਲਬਧ ਹੈ।
ਬੀ.ਸੀ. ਦੇ ਸਾਰੇ ਕਾਮੇ, ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਜਾਂ ਕੰਮ ਦੀ ਮਿਆਦ ਦੀ ਪਰਵਾਹ ਕੀਤੇ ਬਿਨਾਂ, ਵਰਕਸੇਫਬੀਸੀ ਬੀਮੇ ਦੁਆਰਾ ਕਵਰ ਕੀਤੇ ਜਾਂਦੇ ਹਨ।
ਰੋਜ਼ਗਾਰਦਾਤਾਵਾਂ ਦੀਆਂ ਜ਼ਿੰਮੇਵਾਰੀਆਂ
ਕੰਮ ਵਾਲੀ ਥਾਂ ਵਿਖੇ ਸਿਹਤ ਅਤੇ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ। ਰੋਜ਼ਗਾਰਦਾਤਾਵਾਂ ਨੂੰ ਕਾਮਿਆਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਉਹ ਸਾਰੇ ਕਾਮਿਆਂ ਲਈ ਸਿਹਤਮੰਦ ਅਤੇ ਸੁਰੱਖਿਅਤ ਕੰਮ ਵਾਲੀ ਥਾਂ ਪ੍ਰਦਾਨ ਕਰਦੇ ਹਨ।
ਰੋਜ਼ਗਾਰਦਾਤਾਵਾਂ ਨੂੰ ਇਹ ਕਰਨ ਦੀ ਲੋੜ ਹੈ:
- ਉਚਿਤ ਓਰੀਏਨਟੇਸ਼ਨ, ਸਿਖਲਾਈ, ਅਤੇ ਨਿਗਰਾਨੀ ਪ੍ਰਦਾਨ ਕਰਨਾ।
- ਯਕੀਨੀ ਬਣਾਉਣਾ ਕਿ ਕਾਮੇ ਖ਼ਤਰਿਆਂ ਨੂੰ ਜਾਣਦੇ ਅਤੇ ਸਮਝਦੇ ਹਨ, ਅਤੇ ਜਦੋਂ ਕਾਮਿਆਂ ਦੀਆਂ ਸਿਹਤ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਹੁੰਦੀਆਂ ਹਨ ਤਾਂ ਉਹ ਉਸ ਅਨੁਸਾਰ ਜਵਾਬ ਦਿੰਦੇ ਹਨ।
- ਲੋੜ ਪੈਣ 'ਤੇ ਸੁਰੱਖਿਆ ਵਾਲੇ ਕੱਪੜੇ, ਉਪਕਰਨ, ਅਤੇ ਸਾਜ਼ੋ-ਸਾਮਾਨ ਪ੍ਰਦਾਨ ਕਰਨਾ, ਅਤੇ ਯਕੀਨੀ ਬਣਾਉਣਾ ਕਿ ਸਾਰੇ ਸਾਜ਼ੋ-ਸਾਮਾਨ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ ਅਤੇ ਉਹ ਸਹੀ ਢੰਗ ਨਾਲ ਕੰਮ ਕਰ ਰਹੇ ਹਨ।
- ਸਾਈਟ 'ਤੇ ਫਸਟ ਏਡ ਸਾਜ਼ੋ-ਸਾਮਾਨ ਅਤੇ ਸਿਖਲਾਈ ਪ੍ਰਾਪਤ ਫਸਟ ਏਡ ਅਟੈਂਡੇਂਟ ਮੁਹੱਈਆ ਕਰਨਾ।
- ਜ਼ਖਮੀ ਜਾਂ ਬੀਮਾਰ ਕਾਮਿਆਂ ਨੂੰ ਨਜ਼ਦੀਕੀ ਮੈਡੀਕਲ ਸਹੂਲਤ ਤੱਕ ਪਹੁੰਚਾਉਣ ਦੀ ਯੋਜਨਾ ਬਣਾਉਣਾ।
- ਯਕੀਨੀ ਬਣਾਉਣਾ ਕਿ ਕਾਮੇ ਜਾਣਦੇ ਹਨ ਕਿ ਕੰਮ ਵਾਲੀ ਥਾਂ ਦੀਆਂ ਸੱਟਾਂ ਅਤੇ ਬਿਮਾਰੀਆਂ ਦੀ ਰਿਪੋਰਟ ਕਿਵੇਂ ਕਰਨੀ ਹੈ।
- ਸੰਯੁਕਤ ਹੈਲਥ ਅਤੇ ਸੇਫਟੀ ਕਮੇਟੀਆਂ, ਵਰਕਰ ਸਿਹਤ ਅਤੇ ਸੁਰੱਖਿਆ ਪ੍ਰਤੀਨਿਧਾਂ, ਵਰਕਸੇਫਬੀਸੀ ਰੋਕਥਾਮ ਅਫਸਰਾਂ, ਅਤੇ ਸਿਹਤ ਅਤੇ ਸੁਰੱਖਿਆ ਡਿਊਟੀਆਂ ਵਾਲੇ ਕਿਸੇ ਵੀ ਵਿਅਕਤੀ ਨਾਲ ਸਹਿਯੋਗ ਕਰਨਾ।
- ਕਾਮੇ ਦੀ ਸੱਟ ਤੋਂ ਬਾਅਦ ਕੰਮ 'ਤੇ ਸਮੇਂ ਸਿਰ ਅਤੇ ਸੁਰੱਖਿਅਤ ਵਾਪਸੀ ਵਿੱਚ ਕਾਮਿਆਂ ਨਾਲ ਸਹਿਯੋਗ ਕਰਨਾ (ਰੋਜ਼ਗਾਰਦਾਤਾ: ਸਹਿਯੋਗ ਕਰਨ ਦਾ ਫਰਜ਼ ਅਤੇ ਰੋਜ਼ਗਾਰ ਨੂੰ ਕਾਇਮ ਰੱਖਣ ਦਾ ਫਰਜ਼ / Employers: Duty to cooperate and duty to maintain employment) ਦੇਖੋ।
ਕਾਮਿਆਂ ਦੇ ਅਧਿਕਾਰ
ਕਾਮਿਆਂ ਦੇ ਹੇਠਾਂ ਲਿੱਖੇ ਅਧਿਕਾਰ ਹਨ:
- ਕੰਮ ਵਾਲੀ ਥਾਂ ਵਿਖੇ ਖਤਰਿਆਂ ਬਾਰੇ ਜਾਣਨ ਦਾ ਅਧਿਕਾਰ
- ਕੰਮ ਵਾਲੀ ਥਾਂ ਵਿਖੇ ਸਿਹਤ ਅਤੇ ਸੁਰੱਖਿਆ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਅਧਿਕਾਰ
- ਅਸੁਰੱਖਿਅਤ ਕੰਮ ਤੋਂ ਇਨਕਾਰ ਕਰਨ ਦਾ ਅਧਿਕਾਰ*
*ਕਾਨੂੰਨ ਦੁਆਰਾ, ਰੋਜ਼ਗਾਰਦਾਤਾਵਾਂ ਨੂੰ ਸਿਹਤ ਅਤੇ ਸੁਰੱਖਿਆ ਦੇ ਮੁੱਦੇ ਨੂੰ ਸਾਮ੍ਹਣੇ ਲਿਆਉਣ ਲਈ ਕਰਮਚਾਰੀਆਂ ਨੂੰ ਸਜ਼ਾ ਦੇਣ ਦੀ ਮਨਾਹੀ ਹੈ। ਜੇਕਰ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਅਜਿਹਾ ਹੋਇਆ ਹੈ ਤਾਂ ਕਾਰਵਾਈਆਂ ਜੋ ਕਰਮਚਾਰੀ ਕਰ ਸਕਦੇ ਹਨ/ (ਵਰਜਿਤ ਕਾਰਵਾਈਆਂ ਦੀਆਂ ਸ਼ਿਕਾਇਤਾਂ)/Prohibited action complaints) ਬਾਰੇ ਹੋਰ ਜਾਣੋ।
ਕਾਮਿਆਂ ਦੀਆਂ ਜ਼ਿੰਮੇਵਾਰੀਆਂ
ਇੱਕ ਕਰਮਚਾਰੀ ਵਜੋਂ, ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋ ਕਿ ਤੁਸੀਂ — ਅਤੇ ਤੁਹਾਡੇ ਸਾਥੀ ਕਰਮਚਾਰੀ — ਕੰਮ 'ਤੇ ਸਿਹਤਮੰਦ ਅਤੇ ਸੁਰੱਖਿਅਤ ਰਹਿੰਦੇ ਹਨੋ। ਇੱਕ ਕਰਮਚਾਰੀ ਦੇ ਰੂਪ ਵਿੱਚ, ਤੁਹਾਨੂੰ ਇਹ ਕਰਨਾ ਚਾਹੀਦਾ ਹੈ:
- ਖ਼ਤਰਿਆਂ ਪ੍ਰਤੀ ਸੁਚੇਤ ਰਹਿਣਾ। ਆਪਣੇ ਸੁਪਰਵਾਈਜ਼ਰ ਜਾਂ ਰੋਜ਼ਗਾਰਦਾਤਾ ਨੂੰ ਤੁਰੰਤ ਉਹਨਾਂ ਦੀ ਰਿਪੋਰਟ ਕਰਨਾ।
- ਕੰਮ ਦੀਆਂ ਸੁਰੱਖਿਅਤ ਪ੍ਰਕਿਰਿਆਵਾਂ ਦੀ ਪਾਲਣਾ ਕਰਨਾ ਅਤੇ ਹਰ ਸਮੇਂ ਕੰਮ ਵਾਲੀਆਂ ਥਾਂਵਾਂ ਵਿਖੇ ਸੁਰੱਖਿਅਤ ਢੰਗ ਨਾਲ ਕੰਮ ਕਰਨਾ।
- ਪ੍ਰਦਾਨ ਕੀਤੇ ਗਏ ਸੁਰੱਖਿਆ ਵਾਲੇ ਕਪੜਿਆਂ, ਉਪਕਰਨਾਂ ਅਤੇ ਸਾਜ਼ੋ-ਸਮਾਨ ਦੀ ਵਰਤੋਂ ਕਰਨਾ। ਉਹਨਾਂ ਨੂੰ ਸਹੀ ਢੰਗ ਨਾਲ ਪਹਿਨਣਾ ਯਕੀਨੀ ਬਣਾਉਣਾ।
- ਸੰਯੁਕਤ ਹੈਲਥ ਅਤੇ ਸੇਫਟੀ ਕਮੇਟੀਆਂ / Joint health & safety committees, ਵਰਕਰ ਸਿਹਤ ਅਤੇ ਸੁਰੱਖਿਆ ਪ੍ਰਤੀਨਿਧਾਂ, ਵਰਕਸੇਫਬੀਸੀ ਰੋਕਥਾਮ ਅਫਸਰਾਂ, ਅਤੇ ਸਿਹਤ ਅਤੇ ਸੁਰੱਖਿਆ ਡਿਊਟੀਆਂ ਵਾਲੇ ਕਿਸੇ ਵੀ ਵਿਅਕਤੀ ਨਾਲ ਸਹਿਯੋਗ ਕਰਨਾ।
- ਨੌਕਰੀ 'ਤੇ ਸੱਟ ਲੱਗਣ 'ਤੇ ਜਲਦੀ ਇਲਾਜ ਕਰਵਾਉਣਾ ਅਤੇ ਸਿਹਤ ਸੰਭਾਲ ਪ੍ਰਦਾਤਾ ਨੂੰ ਦੱਸਣਾ ਕਿ ਸੱਟ ਕੰਮ ਨਾਲ ਸਬੰਧਤ ਹੈ।
- ਸਿਹਤ ਸੰਭਾਲ ਪ੍ਰਦਾਤਾਵਾਂ ਦੀ ਇਲਾਜ ਸੰਬੰਧੀ ਸਲਾਹ ਦੀ ਪਾਲਣਾ ਕਰਨਾ।
- ਸੱਟ ਲੱਗਣ ਤੋਂ ਬਾਅਦ ਆਪਣੇ ਕਰਤੱਵਾਂ ਨੂੰ ਸੋਧ ਕੇ ਅਤੇ ਤੁਰੰਤ ਆਪਣੀਆਂ ਪੂਰੀਆਂ, ਨਿਯਮਤ ਜ਼ਿੰਮੇਵਾਰੀਆਂ ਸ਼ੁਰੂ ਨਾ ਕਰਕੇ ਸੁਰੱਖਿਅਤ ਢੰਗ ਨਾਲ ਕੰਮ 'ਤੇ ਵਾਪਸ ਜਾਣਾ।
- ਕਦੇ ਵੀ ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਕੋਈ ਹੋਰ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਜਾਂ ਜੇ ਤੁਸੀਂ ਬਹੁਤ ਜ਼ਿਆਦਾ ਥੱਕੇ ਹੋਏ ਹੋ ਤਾਂ ਕੰਮ ਨਾ ਕਰਨਾ।
ਹੋਰ ਸਾਧਨ
- ਕੰਮ 'ਤੇ ਸੁਰੱਖਿਅਤ ਰਹਿਣਾ / Staying safe at work (ਪੈਂਮਫਲਿਟ)
- ਨੌਕਰੀ ਮਿਲ ਰਹੀ ਹੈ? ਸੁਰੱਖਿਆ ਬਾਰੇ ਸਵਾਲ ਪੁੱਛੋ / Getting a Job? Ask Questions About Safety (ਬਰੋਸ਼ਰ)
- ਨੌਜਵਾਨ ਜਾਂ ਨਵਾਂ ਵਰਕਰ / Young or new worker (ਵੈੱਬਪੇਜ)
- ਭੂਮਿਕਾਵਾਂ, ਅਧਿਕਾਰ ਅਤੇ ਜ਼ਿੰਮੇਵਾਰੀਆਂ/ Roles, rights & responsibilities (ਵੈੱਬਪੇਜ)
ਆਪਣੀ ਭਾਸ਼ਾ ਵਿੱਚ ਜਾਣਕਾਰੀ ਲਈ
ਜੇਕਰ ਤੁਹਾਡੇ ਕੋਲ ਵਰਕਸੇਫ ਸੇਵਾਵਾਂ ਬਾਰੇ ਕੋਈ ਸਵਾਲ ਹਨ, ਤਾਂ ਲੋਅਰ ਮੇਨਲੈਂਡ ਵਿੱਚ ਸਾਡੀ ਪ੍ਰੀਵੈਨਸ਼ਨ ਇਨਫਰਮੇਸ਼ਨ ਲਾਈਨ ਨੂੰ 604.276.3100 'ਤੇ ਜਾਂ ਕੈਨੇਡਾ ਵਿੱਚ 1.888.621.7233 'ਤੇ ਟੋਲ-ਫ੍ਰੀ ਕਾਲ ਕਰੋ। ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:05 ਵਜੇ ਤੋਂ ਸ਼ਾਮ 4:30 ਵਜੇ ਤੱਕ ਸਾਡੇ ਤੱਕ ਪਹੁੰਚ ਸਕਦੇ ਹੋ ਅਤੇ ਅਸੀਂ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕਰਾ ਸਕਦੇ ਹਾਂ ਜੋ ਤੁਹਾਡੀ ਭਾਸ਼ਾ ਬੋਲਦਾ ਹੈ।