WorkSafeBC Home

Translation available in: 简体中文 | 繁體中文 | ਪੰਜਾਬੀ | English


ਪ੍ਰੌਵਿੰਸ ਨੇ ਵਿਧਾਨਿਕ ਤਬਦੀਲੀਆਂ ਦਾ ਐਲਾਨ ਕੀਤਾ ਹੈ, ਜਿਸ ਨਾਲ ਬੀ.ਸੀ. ਵਿੱਚ ਵਰਕਰਾਂ ਦੀ ਕੰਪਨਸੇਸ਼ਨ ਕਵਰੇਜ ਦਾ ਐਪ-ਅਧਾਰਿਤ ਰਾਈਡ-ਹੇਲ ਅਤੇ ਡਲਿਵਰੀ ਸੇਵਾਵਾਂ ਵਰਕਰਾਂ ਤੱਕ ਵਿਸਤਾਰ ਹੋਵੇਗਾ। ਇਹ ਬਦਲਾਅ 3 ਸਤੰਬਰ, 2024 ਤੋਂ ਲਾਗੂ ਹੋਣਗੇ।

ਕਾਮਿਆਂ ਅਤੇ ਕੰਮ-ਮਾਲਕਾਂ ਲਈ ਇਸ ਦਾ ਕੀ ਅਰਥ ਹੈ

3 ਸਤੰਬਰ, 2024 ਤੋਂ, ਐਪ-ਆਧਾਰਿਤ ਰਾਈਡ-ਹੇਲ ਅਤੇ ਡਲਿਵਰੀ ਸੇਵਾਵਾਂ ਵਰਕਰ, 3 ਸਤੰਬਰ, 2024 ਨੂੰ ਜਾਂ ਉਸ ਤੋਂ ਬਾਅਦ ਕੰਮ ਨਾਲ ਸਬੰਧਿਤ ਵਾਪਰਨ ਵਾਲੀਆਂ ਸੱਟਾਂ ਅਤੇ ਬਿਮਾਰੀਆਂ ਲਈ ਵਰਕਰਜ਼ ਕੰਪਨਸੇਸ਼ਨ ਬੈਨੀਫਿੱਟ ਪ੍ਰਾਪਤ ਕਰਨ ਦੇ ਯੋਗ ਹੋਣਗੇ, ਜਿਨ੍ਹਾਂ ਵਿੱਚ ਸਿਹਤ ਸੰਭਾਲ (ਹੈਲਥ ਕੇਅਰ), ਮਿਹਨਤਾਨਾ-ਨੁਕਸਾਨ (ਵੇਜ-ਲੌਸ), ਅਤੇ ਰੀਹੈਬਲਿਟੇਸ਼ਨ ਬੈਨੀਫਿੱਟ ਸ਼ਾਮਲ ਹਨ । ਪਤਾ ਕਰੋ ਕਿ ਤੁਹਾਡੇ ਲਈ ਇਸ ਦਾ ਕੀ ਅਰਥ ਹੈ।

ਵਰਕਰਾਂ ਲਈ

ਤੁਸੀਂ ਐਪ-ਅਧਾਰਿਤ ਰਾਈਡ-ਹੇਲਿੰਗ ਜਾਂ ਡਲਿਵਰੀ ਵਰਕਰ ਵਜੋਂ ਭਾਵੇਂ ਫੁੱਲ-ਟਾਈਮ ਜਾਂ ਪਾਰਟ-ਟਾਈਮ ਕੰਮ ਕਰਦੇ ਹੋ, ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਜਾਣਨਾ ਅਤੇ ਸਮਝਣਾ ਚਾਹੀਦਾ ਹੈ। ਕੰਮ ਵਾਲੀ ਥਾਂ ਨੂੰ ਸੁਰੱਖਿਅਤ ਰੱਖਣ ਵਿੱਚ ਹਰ ਕਿਸੇ ਦੀ ਭੂਮਿਕਾ ਹੁੰਦੀ ਹੈ।

ਇੱਕ ਵਰਕਰ ਵਜੋਂ, ਤੁਹਾਡੇ ਕੋਲ ਅਧਿਕਾਰ ਹਨ ਕਿ ਤੁਹਾਡੀ ਕੰਮ ਵਾਲੀ ਥਾਂ ਸੁਰੱਖਿਅਤ ਅਤੇ ਸਿਹਤਮੰਦ ਹੋਵੇ, ਜਿਸ ਵਿੱਚ ਅਸੁਰੱਖਿਅਤ ਕੰਮ ਤੋਂ ਇਨਕਾਰ ਕਰਨ ਦਾ ਅਧਿਕਾਰ ਸ਼ਾਮਲ ਹੈ। ਇੱਕ ਕਰਮਚਾਰੀ ਵਜੋਂ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਹੋਰ ਜਾਣੋ।

ਜਦੋਂ ਤੁਸੀਂ ਐਪ-ਅਧਾਰਿਤ ਰਾਈਡ-ਹੇਲਿੰਗ ਜਾਂ ਡਲਿਵਰੀ ਵਰਕਰ ਵਜੋਂ ਕੰਮ ਕਰਦੇ ਹੋ, ਤਾਂ ਤੁਹਾਨੂੰ ਨੌਕਰੀ 'ਤੇ ਖ਼ਤਰਿਆਂ ਦੇ ਬਦਲਣ ਦਾ ਅਨੁਮਾਨ ਲਾਉਣ ਦੇ ਯੋਗ ਹੋਣ ਦੀ ਲੋੜ ਹੁੰਦੀ ਹੈ। ਇਹ ਦੇਖਣ ਲਈ ਇਹ ਛੋਟੇ ਵੀਡੀਓ ਦੇਖੋ ਕਿ ਤੁਸੀਂ ਨੌਕਰੀ 'ਤੇ ਸਿਹਤਮੰਦ ਅਤੇ ਸੁਰੱਖਿਅਤ ਰਹਿਣ ਵਿੱਚ ਕਿਵੇਂ ਭੂਮਿਕਾ ਨਿਭਾ ਸਕਦੇ ਹੋ:

ਐਪ-ਅਧਾਰਿਤ ਰਾਈਡ-ਹੇਲਰ ਡਲਿਵਰੀ ਵਰਕਰ ਵਜੋਂ ਤੁਸੀਂ ਇੱਥੇ ਸਿਹਤ ਅਤੇ ਸੁਰੱਖਿਆ (ਸੇਫ਼ਟੀ) ਖ਼ਤਰਿਆਂ ਬਾਰੇ ਹੋਰ ਵੀ ਜਾਣ ਸਕਦੇ ਹੋ:

ਜੇ ਤੁਹਾਡੀ ਸੱਟ ਜਾਂ ਬਿਮਾਰੀ ਕੰਮ ਨਾਲ ਸਬੰਧਿਤ ਹੈ ਤਾਂ ਅਸੀਂ ਜਿੰਨੀ ਜਲਦੀ ਹੋ ਸਕੇ, ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹ ਤਣਾਅਪੂਰਨ ਸਮਾਂ ਹੋ ਸਕਦਾ ਹੈ, ਅਤੇ ਅਸੀਂ ਕਲੇਮ ਦੀ ਕਾਰਵਾਈ ਦੌਰਾਨ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ।

ਜੇ ਤੁਸੀਂ ਨੌਕਰੀ 'ਤੇ ਜ਼ਖ਼ਮੀ ਹੋ ਗਏ ਹੋ, ਤਾਂ ਹੇਠਾਂ ਦਿੱਤੀਆਂ ਕਾਰਵਾਈਆਂ ਨਾਲ ਸ਼ੁਰੂ ਕਰੋ:

  1. ਆਪਣੀ ਸੱਟ ਬਾਰੇ ਤੁਰੰਤ ਆਪਣੇ ਕੰਮ-ਮਾਲਕ ਨੂੰ ਰਿਪੋਰਟ ਕਰੋ।
  2. ਆਪਣੇ ਡਾਕਟਰ ਨੂੰ ਮਿਲੋ।
  3. ਟੈਲੀਕਲੇਮ 'ਤੇ 1.888.WORKERS (1.888.967.5377)'ਤੇ ਕਾਲ ਕਰ ਕੇ ਸਾਨੂੰ ਆਪਣੀ ਸੱਟ ਦੀ ਰਿਪੋਰਟ ਕਰੋ, ਜਾਂ ਔਨਲਾਈਨ ਰਿਪੋਰਟ ਕਰੋ।

ਇੱਕ ਵਾਰ ਜਦੋਂ ਅਸੀਂ ਤੁਹਾਡੀਆਂ, ਤੁਹਾਡੇ ਕੰਮ-ਮਾਲਕ ਅਤੇ ਤੁਹਾਡੇ ਡਾਕਟਰ ਦੀਆਂ ਰਿਪੋਰਟਾਂ ਦੀ ਪੜਚੋਲ ਕਰ ਲੈਂਦੇ ਹਾਂ, ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ ਕਿ ਕੀ ਕਲੇਮ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ। ਇਸ ਬਾਰੇ ਹੋਰ ਜਾਣਕਾਰੀ ਦੇਖੋ ਕਿ ਅਸੀਂ ਕਲੇਮ ਲਈ ਕਿਵੇਂ ਯੋਗਤਾ ਨਿਯਤ ਕਰਦੇ ਹਾਂ।

ਜਦੋਂ ਤੁਹਾਡਾ ਕਲੇਮ ਸਵੀਕਾਰ ਕਰ ਲਿਆ ਜਾਂਦਾ ਹੈ, ਅਸੀਂ ਤੁਹਾਨੂੰ ਅਤੇ ਤੁਹਾਡੇ ਕੰਮ-ਮਾਲਕ ਨੂੰ ਦੱਸਾਂਗੇ ਕਿ ਅਸੀਂ ਕਿਹੜੇ ਬੈਨੀਫਿੱਟ ਅਤੇ ਸੇਵਾਵਾਂ ਦੇ ਸਕਦੇ ਹਾਂ। ਇਸ ਵਿੱਚ ਸ਼ਾਮਲ ਹੋ ਸਕਦੇ ਹਨ:

ਇਸ ਬਾਰੇ ਹੋਰ ਜਾਣੋ ਕਿ ਕਿਵੇਂ ਰਿਪੋਰਟ ਕਰਨੀ ਹੈ ਅਤੇ ਕੀ ਸੰਭਾਵਨਾਵਾਂ ਹੋ ਸਕਦੀਆਂ ਹਨ

ਕੰਮ-ਮਾਲਕਾਂ ਲਈ

ਜਦੋਂ 3 ਸਤੰਬਰ, 2024 ਨੂੰ ਵਿਧਾਨਿਕ ਤਬਦੀਲੀਆਂ ਲਾਗੂ ਹੋਈਆਂ, ਤਾਂ ‘ਵਰਕਸੇਫ਼ ਬੀ ਸੀ’ ਦੀ ਵਰਕਰਾਂ ਦੀ ਕੰਪਨਸੇਸ਼ਨ ਕਵਰੇਜ ਐਪ-ਅਧਾਰਿਤ ਰਾਈਡ-ਹੇਲ ਅਤੇ ਡਿਲਿਵਰੀ ਸੇਵਾਵਾਂ ਵਰਕਰਾਂ 'ਤੇ ਲਾਗੂ ਹੋਵੇਗੀ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਔਨਲਾਈਨ ਪਲੇਟਫ਼ਾਰਮ ਚਲਾਉਂਦੇ ਹੋ ਤਾਂ ਤੁਸੀਂ ਇਹਨਾਂ ਲਈ ਜ਼ਿੰਮੇਵਾਰ ਹੋਵੋਗੇ:

ਕੰਮ ਵਾਲੀ ਥਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਦਾ ਮਤਲਬ ਇੱਕ ਪ੍ਰਭਾਵਸ਼ਾਲੀ ਸਿਹਤ ਅਤੇ ਸੁਰੱਖਿਆ ਪ੍ਰੋਗਰਾਮ ਦਾ ਹੋਣਾ ਅਤੇ ਹੋਰ ਬੁਨਿਆਦੀ ਸ਼ਰਤਾਂ ਨੂੰ ਪੂਰਾ ਕਰਨਾ ਹੈ। ਇੱਕ ਕੰਮ-ਮਾਲਕ ਵਜੋਂ, ਕੰਮ ਵਾਲੀ ਥਾਂ ਨੂੰ ਯਕੀਨੀ ਤੌਰ `ਤੇ ਸਿਹਤਮੰਦ ਅਤੇ ਸੁਰੱਖਿਅਤ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ। worksafebc.com 'ਤੇ ਤੁਹਾਡੇ ਉਦਯੋਗ ਲਈ ਵਿਸ਼ੇਸ਼ ਜਾਣਕਾਰੀ ਸਮੇਤ ਸਿਹਤ ਅਤੇ ਸੁਰੱਖਿਆ ਬਾਰੇ ਹੋਰ ਜਾਣੋ:

ਕੰਮ ਵਾਲੀ ਥਾਂ 'ਤੇ ਹਰੇਕ ਵਿਅਕਤੀ ਦੀ ਸਿਹਤ ਅਤੇ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਹੈ। ਭਾਵੇਂ ਤੁਸੀਂ ਮਾਲਕ, ਰੁਜ਼ਗਾਰਦਾਤਾ, ਜਾਂ ਸੁਪਰਵਾਈਜ਼ਰ ਹੋ, ਕੰਮ ਵਾਲੀ ਥਾਂ ਨੂੰ ਸੁਰੱਖਿਅਤ ਰੱਖਣ ਵਿੱਚ ਤੁਹਾਡੀ ਭੂਮਿਕਾ ਹੈ। ਕੰਮ-ਮਾਲਕਾਂ ਦੀਆਂ ਭੂਮਿਕਾਵਾਂ, ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਹੋਰ ਜਾਣੋ।

ਆਪਣੀ ਫੀਡਬੈਕ ਸਾਂਝੀ ਕਰੋ

‘ਵਰਕਸੇਫ ਬੀ ਸੀ’ ਰਾਈਡ-ਹੇਲ ਅਤੇ ਡਲਿਵਰੀ ਸੇਵਾਵਾਂ ਪਲੇਟਫ਼ਾਰਮਾਂ ਨਾਲ ਸਬੰਧਿਤ ਵਿਧਾਨਿਕ ਤਬਦੀਲੀਆਂ ਉੱਪਰ ਨਿਗਰਾਨੀ ਰੱਖ ਰਿਹਾ ਹੈ। ਜੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਸੀਂ ਆਪਣੀ ਫੀਡਬੈਕ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰ ਕੇ ਈਮੇਲ ਕਰੋ: stakeholderrelations@worksafebc.com

Stay Connected