ਵਰਕਸੇਫ਼ਬੀਸੀ ਐਸਬੈਸਟਾਸ ਦੇ ਖ਼ਤਰਿਆਂ ਤੋਂ ਸੁਰੱਖਿਅਤ ਰੱਖਣ ਵਿਚ ਮਦਦ ਕਰਨ ਲਈ ਐਸਬੈਸਟਾਸ ਘਟਾਉਣ ਵਾਲੇ ਕਾਮਿਆਂ ਲਈ ਲਾਜ਼ਮੀ ਟ੍ਰੇਨਿੰਗ ਲਾਗੂ ਕਰ ਰਹੀ ਹੈ।
ਕਿਸਨੂੰ ਐਸਬੈਸਟਾਸ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ ਦੀ ਲੋੜ ਹੈ?
ਜਨਵਰੀ 1, 2024 ਤੋਂ ਸ਼ੁਰੂ ਹੋ ਕੇ, ਜਿਹੜਾ ਵੀ ਬੀਸੀ ਵਿਚ ਐਸਬੈਸਟਾਸ ਘਟਾਉਣ ਵਾਲਾ ਕੰਮ ਕਰਦਾ ਹੈ, ਨੂੰ ਸਰਟੀਫਕੇਸ਼ਨ ਲੈਣ ਦੀ ਲੋੜ ਪਵੇਗੀ ਕਿ ਉਨ੍ਹਾਂ ਨੇ ਟ੍ਰੇਨਿੰਗ ਪੂਰੀ ਕਰ ਲਈ ਹੈ। ਇਹ ਟ੍ਰੇਨਿੰਗ ਐਸਬੈਸਟਾਸ ਦੇ ਸੰਪਰਕ ਨੂੰ ਘਟਾ ਕੇ ਜੋ ਲੰਮੇਂ ਸਮੇਂ ਲਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਇਹ ਯਕੀਨੀ ਬਣਾਉਣ ਵਿਚ ਮਦਦ ਕਰੇਗੀ ਕਿ ਤੁਸੀਂ ਇਸ ਕੰਮ ਨੂੰ ਸੁਰੱਖਿਅਤ ਕਰਨ ਦੇ ਯੋਗ ਹੋ।
ਤੁਹਾਨੂੰ ਲੋੜੀਂਦੀ ਟ੍ਰੇਨਿੰਗ ਅਤੇ ਤੁਹਾਡਾ ਸਰਟੀਫਿਕੇਸ਼ਨ ਦਾ ਲੈਵਲ, ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦਾ ਐਸਬੈਸਟਾਸ ਦਾ ਕੰਮ ਕਰਦੇ ਹੋ।
ਸਾਡੀ ਅੰਗਰੇਜ਼ੀ-ਅਧਾਰਤ ਵੈਬਸਾਈਟ 'ਤੇ ਹੇਠਾਂ ਦਿਤੇ ਸ੍ਰੋਤ ਜ਼ਿਆਦਾ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕਰਦੇ ਹਨ ਕਿ ਕਿਸਨੂੰ ਐਸਬੈਸਟਾਸ ਸਰਟੀਫਿਕੇਸ਼ਨ ਦੀ ਲੋੜ ਹੈ:
- ਕੀ ਮੈਂਨੂੰ ਸਰਟੀਫਿਕੇਟ ਦੀ ਲੋੜ ਹੈ?
- ਕਿਸਨੂੰ ਲਾਇਸੈਂਸ ਜਾਂ ਸਰਟੀਫਿਕੇਟ ਲੈਣ ਦੀ ਲੋੜ ਹੈ?
- ਕਾਮਿਆਂ ਲਈ: ਐਸਬੈਸਟਾਸ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ
ਟ੍ਰੇਨਿੰਗ ਦੇ ਸਥਾਨ ਲੱਭੋ
ਸਿਰਫ਼ ਵਰਕਸੇਫ਼ਬੀਸੀ ਵਲੋਂ ਮਨਜ਼ੂਰਸ਼ੁਦਾ ਸੰਸਥਾਵਾਂ ਪ੍ਰੋਵਾਈਡਰ ਵਲੋਂ ਟ੍ਰੇਨਿੰਗ ਹੀ ਤੁਹਾਨੂੰ ਸਰਟੀਫਿਕੇਟ ਦੇ ਯੋਗ ਬਣਾਉਂਦੀ ਹੈ। ਸਾਡੀ ਅੰਗਰੇਜ਼ੀ-ਅਧਾਰਤ ਵੈਬਸਾਈਟ ਤੋਂ ਤੁਸੀਂ ਮਨਜ਼ੂਰਸ਼ੁਦਾ ਟ੍ਰੇਨਿੰਗ ਪ੍ਰੋਵਾਈਡਰਜ਼ ਸੰਸਥਾਵਾਂ ਦੀ ਲਿਸਟ ਦੇਖ ਸਕਦੇ ਹੋ:
ਟ੍ਰੇਨਿੰਗ ਸੰਸਥਾਵਾਂ ਵਲੋਂ ਟ੍ਰੇਨਿੰਗ ਦਾ ਸਥਾਨ, ਮਿਆਦ ਅਤੇ ਕੀਮਤ ਨਿਸਚਿੱਤ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਟ੍ਰੇਨਿੰਗ ਦੀਆਂ ਕਿਸਮਾਂ ਅਤੇ ਰਜਿਸਟਰ ਹੋਣ ਲਈ ਜ਼ਿਆਦਾ ਵਿਸਥਾਰ ਵਾਸਤੇ ਉਨ੍ਹਾਂ ਦੀਆਂ ਵੈਬਸਾਈਟਾਂ 'ਤੇ ਜਾਓ। ਅਸੀਂ ਲਿਸਟ ਵਿਚ ਨਵੀਆਂ ਟ੍ਰੇਨਿੰਗ ਸੰਸਥਾਵਾਂ ਸ਼ਾਮਲ ਕਰਨਾ ਜਾਰੀ ਰੱਖਾਂਗੇ ਜਿਵੇਂ ਹੀ ਉਨ੍ਹਾਂ ਨੂੰ ਮਨਜ਼ੂਰੀ ਦਿਤੀ ਜਾਂਦੀ ਹੈ।
ਸਰਟੀਫਾਈਡ ਹੋਣਾ
ਸਰਟੀਫਾਈਡ ਹੋਣ ਲਈ, ਤੁਹਾਨੂੰ ਮਨਜ਼ੂਰਸ਼ੁਦਾ ਸੰਸਥਾ ਕੋਲੋਂ ਟ੍ਰੇਨਿੰਗ ਪ੍ਰੋਗਰਾਮ ਪੂਰਾ ਕਰਨਾ ਅਤੇ ਲਿਖਤੀ ਇਮਤਿਹਾਨ ਪਾਸ ਕਰਨਾ ਹੋਵੇਗਾ। ਵਰਕਸੇਫ਼ਬੀਸੀ ਬਹੁ-ਭਾਸ਼ਾਵਾਂ ਵਿਚ ਕੁਝ ਇਮਤਿਹਾਨਾਂ ਤੇ ਕੰਮ ਕਰ ਰਹੀ ਹੈ। ਕੁਝ ਸਰਟੀਫਿਕੇਸ਼ਨ ਲੈਵਲਾਂ ਲਈ ਪ੍ਰੈਕਟੀਕਲ ਅਸੈਸਮੇਂਟ ਦੀ ਵੀ ਲੋੜ ਹੁੰਦੀ ਹੈ।
ਇਕ ਵਾਰ ਜਦ ਤੁਸੀਂ ਸਫ਼ਲਤਾਪੂਰਵਕ ਟ੍ਰੇਨਿੰਗ ਪੂਰੀ ਕਰ ਲੈਂਦੇ ਹੋ ਅਤੇ ਇਮਤਿਹਾਨ ਪਾਸ ਕਰ ਲੈਂਦੇ ਹੋ, ਤਾਂ ਤੁਹਾਨੂੰ ਤੁਹਾਡਾ ਸਰਟੀਫਿਕੇਟ ਦਿਤਾ ਜਾਵੇਗਾ ਜੋ ਤਿੰਨ ਸਾਲਾਂ ਲਈ ਜ਼ਾਇਜ ਹੋਵੇਗਾ।
ਜੇ ਤੁਹਾਡੇ ਕੋਲ ਪਹਿਲਾਂ ਹੀ ਕਿਸੇ ਦੂਸਰੇ ਪ੍ਰੋਵਿੰਸ ਤੋਂ ਐਸਬੈਸਟਾਸ ਟ੍ਰੈਨਿੰਗ ਸਰਟੀਫਿਕੇਟ ਹੈ, ਤਾਂ ਇਹ ਪਤਾ ਕਰਨ ਲਈ ਕਿ ਇਹ ਬੀਸੀ ਵਿਚ ਕੰਮ ਕਰਨ ਲਈ ਜ਼ਾਇਜ਼ ਹੋ, ਸਰਟੀਫਿਕੇਸ਼ਨ ਸਰਵਿਸਜ਼ ਨੂੰ ਸੰਪਰਕ ਕਰੋ।
ਜ਼ਿਆਦਾ ਜਾਣਕਾਰੀ ਲਈ
ਜੇ ਤੁਹਾਡੇ ਪ੍ਰਸ਼ਨ ਹਨ ਤਾਂ ਤੁਸੀਂ ਸਾਡੀ ਪ੍ਰੀਵਿੰਸ਼ਨ ਇਨਫਾਰਮੇਸ਼ਨ ਲਾਈਨ 604.276.3100, ਜਾਂ ਟੌਲ ਫਰੀ 1.888.621.7233 'ਤੇ ਵੀ ਸੰਪਰਕ ਕਰ ਸਕਦੇ ਹੋ। ਜੇ ਜ਼ਰੂਰਤ ਹੋਵੇ ਤਾਂ ਦੁਭਾਸ਼ੀਆ ਵੀ ਉਪਲਬਧ ਹੈ।